ਸੰਨ ੨੦੧੧ ਵਿੱਚ ਗਦਰੀ ਸ਼ਹੀਦ ਬਾਬਾ ਲਾਲ ਸਿੰਘ ਕਮੇਟੀ ਦੀ ਰਜਿਸਟੇ੍ਸ਼ਨ ਹੋਈ ।
ਇਸ ਕਮੇਟੀ ਦੀ ਸ਼ੁਰੂਆਤ ਚੰਦ ਲੋਕਾਂ ਨੇ ਇਹ ਸੋਚ ਕੇ ਕੀਤੀ ਕੀ ਅਸੀਂ ਸਮਾਜ ਦੀ ਭਲਾਈ ਲਈ ਕੀ ਯੋਗਦਾਨ ਪਾ ਸਕਦੇ ਹਾਂ । ਉਸ ਸਮੇਂ ਪਿੰਡਾਂ ਵਿੱਚ ਨਸ਼ਿਆਂ ਦੇ ਚਲਣ ਦਾ ਕਾਫੀ ਬੋਲਬਾਲਾ ਸ਼ੁਰੂ ਹੋ ਚੁੱਕਿਆ ਸੀ । ਸੋ ਇਹ ਸੁਭਾਵਿਕ ਹੀ ਸੀ ਕਿ ਇਸ ਕਮੇਟੀ ਦੇ ਮੈਂਬਰਾਂ ਨੇ ਇਹ ਸੋਚਿਆ ਕਿ ਇਸ ਦਿਸ਼ਾ ਵਿੱਚ ਕੰਮ ਕੀਤਾ ਜਾਵੇ ।
ਇਸ ਸੋਚ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਕਿ ਨਸ਼ੇ ਨਾਮ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਜਾਵੇਗਾ ਕਿਉਂ ਕਿ ਗਲਤ ਰਸਤਾ ਬੱਚਾ ਉਦੋ ਹੀ ਆਪਣਾਉਂਦਾ ਹੈ ਜਦੋਂ ਉਸ ਨੂੰ ਕੋਈ ਸਹੀ ਰਸਤਾ ਨਾ ਦਿਖਾਈ ਦਵੇ । ਸੋ ਕਮੇਟੀ ਨੇ ਇਹ ਫੈਸਲਾ ਲਿਆ ਕਿ ਬੱਚਿਆਂ ਨੂੰ ਸਹੀ ਮਾਰਗ ਦਿਖਾਓੁਣ ਵਿਚ ਪਰਿਆਸ ਕਰੇਗੀ ਤਾਂ ਜੋ ਬੱਚਾ ਹਮੇਸ਼ਾ ਸਹੀ ਦਿਸ਼ਾ ਆਪਣਾ ਕੇ ਚੱਲੇ ।
ਇਸ ਦੇ ਦੌਰਾਨ ਕਮੇਟੀ ਵੱਲੋਂ ਜੋ ਪ੍ਰੋਗਰਾਮ ਹਰ ਸਾਲ ਮਾਰਚ ਮਹੀਨੇ ਵਿੱਚ ਕਰਵਾਇਆ ਜਾਂਦਾ ਹੈ ਉਸ ਦੇ ਵਿੱਚ ਦੇਸ਼-ਭਗਤੀ ਉੱਪਰ ਨਾਟਕ ਦਿਖਾਓਣੇ ਸ਼ੁਰੂ ਕੀਤੇ । ਉਸ ਤੋਂ ਬਾਅਦ ਅਗਲੇ ਸਾਲਾਂ ਦੇ ਮੇਲਿਆਂ ਦੇ ਵਿੱਚ ਡਿਬੇਟਿੰਗ ਅਤੇ ਕੁਇਜ਼ ਮੁਕਾਬਲੇ ਸ਼ੁਰੂ ਕਰਵਾਏ ਗਏ । ਸਾਨੂੰ ਮਾਣ ਹੈ ਇਸ ਸਾਲ ੨੦੧੯ ਦੇ ਪ੍ਰੋਗਰਾਮ ਵਿੱਚ ਸਾਡੇ ਚੀਫ ਗੈਸਟ ਦੇ ਰੂਪ ਵਿੱਚ ਡਾ: ਸੁਰਜੀਤ ਪਾਤਰ ਜੀ ਜੋ ਕਿ ਪੰਜਾਬ ਦੇ ਮਸ਼ਹੂਰ ਲੇਖਕ ਹਨ ਸ਼ਾਮਿਲ ਹੋਏ ਅਤੇ ਆਪਣੇ ਵਿਚਾਰ ਸਾਂਝੇ ਕੀਤੇ ।
ਬੱਚਿਆਂ ਨਾਲ ਸਾਂਝ ਪਾਉਣ ਦਾ ਦੂਸਰਾ ਤਰੀਕਾ ਇਹ ਸੀ ਕਿ ਕਮੇਟੀ ਨੇ ਦਸੰਬਰ ਮਹੀਨੇ ਵਿੱਚ ਡਰਾਅਇੰਗ ਮੁਕਾਬਲੇ ਕਰਵਾਉਣੇ ਸ਼ੁਰੂ ਕੀਤੇ । ਜਿਸ ਦੇ ਵਿੱਚ ੨੦੧੮ ਲਗਾਤਾਰ ਉਸ ਪ੍ਰੋਗਰਾਮ ਦਾ ਚੌਥਾ ਸਾਲ ਸੀ । ਜਿਸ ਵਿੱਚ ਬੱਚਿਆਂ ਦੇ ਦੋ ਗਰੁੱਪ ਬਣਾਏ ਜਾਂਦੇ ਹਨ ਛੇਵੀਂ ਤੋਂ ਨੌਵੀਂ ਅਤੇ ਦਸਵੀਂ ਤੋਂ ਬਾਰ੍ਹਵੀਂ ਅਤੇ ਦੋਨਾਂ ਗਰੁੱਪਾ ਵਿੱਚ ਜੇਤੂ ਬੱਚਿਆਂ ਨੂੰ ੨੧੦੦/- , ੧੧੦੦/- ਅਤੇ ੫੦੦/- ਦੇ ਇਨਾਮ ਵੰਡੇ ਜਾਂਦੇ ਹਨ । ਇਸ ਮੌਕੇ ਤੇ ਰਾਸ਼ਟਰਪਤੀ ਅਵਾਰਡੀ ਅਧਿਆਪਕ ਕਰਮਜੀਤ ਸਿੰਘ ਲਲਤੋਂ ਹਿੱਸਾ ਲੈ ਕੇ ਬੱਚਿਆਂ ਨੂੰ ਅਨੋਖੇ ਢੰਗ ਨਾਲ ਗਾਣਿਆਂ ਰਾਹੀਂ ਪ੍ਰੇਰਿਤ ਕਰਦੇ ਹਨ । ਇਸ ਤੋਂ ਇਲਾਵਾ ਕਮੇਟੀ ੧੦ ਸਕੂਲਾਂ ਨਾਲ ਮਿਲ ਕੇ ਬੱਚਿਆਂ ਦੇ ਹਿੱਤ ਦਾ ਕੰਮ ਕਰਨ ਦਾ ਪਰਿਆਸ ਕਰਦੀ ਹੈ ।