Let’s Join Hands To Serve Our Nation, Society & Mother Earth
ਇਸ ਕਮੇਟੀ ਦੀ ਸ਼ੁਰੂਆਤ ਚੰਦ ਲੋਕਾਂ ਨੇ ਇਹ ਸੋਚ ਕੇ ਕੀਤੀ ਕੀ ਅਸੀਂ ਸਮਾਜ ਦੀ ਭਲਾਈ ਲਈ ਕੀ ਯੋਗਦਾਨ ਪਾ ਸਕਦੇ ਹਾਂ । ਉਸ ਸਮੇਂ ਪਿੰਡਾਂ ਵਿੱਚ ਨਸ਼ਿਆਂ ਦੇ ਚਲਣ ਦਾ ਕਾਫੀ ਬੋਲਬਾਲਾ ਸ਼ੁਰੂ ਹੋ ਚੁੱਕਿਆ ਸੀ । ਸੋ ਇਹ ਸੁਭਾਵਿਕ ਹੀ ਸੀ ਕਿ ਇਸ ਕਮੇਟੀ ਦੇ ਮੈਂਬਰਾਂ ਨੇ ਇਹ ਸੋਚਿਆ ਕਿ ਇਸ ਦਿਸ਼ਾ ਵਿੱਚ ਕੰਮ ਕੀਤਾ ਜਾਵੇ ।
ਇਸ ਸੋਚ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਕਿ ਨਸ਼ੇ ਨਾਮ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਜਾਵੇਗਾ ਕਿਉਂ ਕਿ ਗਲਤ ਰਸਤਾ ਬੱਚਾ ਉਦੋ ਹੀ ਆਪਣਾਉਂਦਾ ਹੈ ਜਦੋਂ ਉਸ ਨੂੰ ਕੋਈ ਸਹੀ ਰਸਤਾ ਨਾ ਦਿਖਾਈ ਦਵੇ । ਸੋ ਕਮੇਟੀ ਨੇ ਇਹ ਫੈਸਲਾ ਲਿਆ ਕਿ ਬੱਚਿਆਂ ਨੂੰ ਸਹੀ ਮਾਰਗ ਦਿਖਾਓੁਣ ਵਿਚ ਪਰਿਆਸ ਕਰੇਗੀ ਤਾਂ ਜੋ ਬੱਚਾ ਹਮੇਸ਼ਾ ਸਹੀ ਦਿਸ਼ਾ ਆਪਣਾ ਕੇ ਚੱਲੇ ।
ਇਸ ਦੇ ਦੌਰਾਨ ਕਮੇਟੀ ਵੱਲੋਂ ਜੋ ਪ੍ਰੋਗਰਾਮ ਹਰ ਸਾਲ ਮਾਰਚ ਮਹੀਨੇ ਵਿੱਚ ਕਰਵਾਇਆ ਜਾਂਦਾ ਹੈ ਉਸ ਦੇ ਵਿੱਚ ਦੇਸ਼-ਭਗਤੀ ਉੱਪਰ ਨਾਟਕ ਦਿਖਾਓਣੇ ਸ਼ੁਰੂ ਕੀਤੇ । ਉਸ ਤੋਂ ਬਾਅਦ ਅਗਲੇ ਸਾਲਾਂ ਦੇ ਮੇਲਿਆਂ ਦੇ ਵਿੱਚ ਡਿਬੇਟਿੰਗ ਅਤੇ ਕੁਇਜ਼ ਮੁਕਾਬਲੇ ਸ਼ੁਰੂ ਕਰਵਾਏ ਗਏ ।
This committee was started by a group of people who wanted to actively towards the welfare of the society. As it is often observed
that people in danger in fault finding and spend all the time in that , but members of the committee made a conscious decision